Telegram Web Link
ਸਾਨੂੰ ਖੁਦ ਨਾਲ ਈ ਬਹੁਤ ਸਕਾਇਤਾਂ ਮਿੱਤਰਾ ! ਅਸੀਂ ਦੂਸਰੇ ਚ ਦੋਸ ਨੀਂ ਕੱਢਦੇ !
ਫੂਕ ਮਾਰਕੇ ਅਸੀਂ ਮੋਮਬੱਤੀ ਤਾਂ ਬੁਝਾ ਸਕਦੇ ਹਾਂ ਪਰ ਅਗਰਬੱਤੀ ਨਹੀਂ,ਜੋ ਮਹਿਕਦਾ ਹੈ ਉਸ ਨੂੰ ਕੋਈ ਨਹੀਂ ਬੁਝਾ ਸਕਦਾ,ਜੋ ਸੜਦਾ ਏ ਉਹ ਆਪੇ ਬੁਝ ਜਾਂਦਾ ਏ
👏 ਅੱਜ ਦਾ ਵਿਚਾਰ 👏
----------------------------------------------------
ਜਿੰਦਗੀ ਇੱਕ ਰੰਗ ਮੰਚ ਹੈ
ਕਿਰਦਾਰ ਇਸ ਤਰ੍ਹਾਂ ਦਾ ਨਿਭਾਉ, ਕਿ ਪਰਦਾ ਡਿੱਗਣ ਤੋਂ ਬਾਅਦ ਵੀ ਤਾੜੀਆਂ ਵੱਜਦੀਆਂ ਰਹਿਣ
ਜਿਹੜੇ ਆਪਣੇ ਸੀ ਉਹ ਅੱਜ ਵੀ ਆਪਣੇ ਨੇ ਬਦਲੇ ਸਿਰਫ਼ ਉਹ ਜੋ ਮਤਲਬ ਲਈ ਟੱਕਰੇ ਸੀ !!
ਸੱਚੇ ਬੰਦੇ ਉਦੋਂ ਯਾਦ ਆਉਂਦੇ ਹਨ,ਜਦੋਂ ਝੂਠਿਆਂ ਨਾਲ਼ ਵਾਹ ਵਾਸਤਾ ਪੈਂਦਾ ਹੈ
ਕੁੱਝ ਰਿਸ਼ਤਿਆਂ ਨੂੰ ਖਤਮ ਕਰਨ ਲਈ ਮਿਠਾਸ ਜ਼ਰੂਰੀ ਹੁੰਦੀ ਹੈ,
ਕੜਵਾਹਟ ਨਾਲ ਖਤਮ ਹੋਏ ਰਿਸ਼ਤੇ ਦਰਦ ਤੇ ਹੰਝੂ ਦਿੰਦੇ ਨੇ,
ਮਿਠਾਸ ਨਾਲ ਖਤਮ ਕੀਤੇ ਰਿਸ਼ਤੇ ਯਾਦ ਆਉਣ ਤੇ ਬੁੱਲਾਂ ਉੱਪਰ ਮੁਸਕਰਾਹਟ ਲਿਆਉਂਦੇ ਨੇ,
ਜਦੋਂ ਦੂਰੀਆਂ ਵਧਦੀਆਂ ਨੇ,
ਤਾਂ ਗਲਤ-ਫਹਿਮੀਆਂ ਵੀ ਵਧਦੀਆਂ ਨੇ,
ਫਿਰ ਅਗਲੇ ਉਹ ਵੀ ਸੁਣ ਲੈਂਦੇ ਨੇ,
ਜੋ ਅਸੀਂ ਕਿਹਾ ਵੀ ਨਹੀਂ ਹੁੰਦਾ।
ਜਮਾਨੇ ਦੀ ਹਵਾ ਖਰਾਬ ਐ ,
ਦੇਖੀ ਕਿਤੇ ਲੱਗ ਨਾ ਜਾਵੇ ,
ਤੀਰ ਬਿਨਾ ਨਿਸ਼ਾਨਿਓ ਚਲਦੇ,
ਦੇਖੀ ਕਿਤੇ ਵੱਜ ਨਾ ਜਾਵੇ,
ਕੁਜ ਬੋਲਣ ਤੋਂ ਪਹਿਲਾ ਸੋਚੀ,
ਸੱਤੀ ਕੱਪੜੀ ਅੱਗ ਨਾ ਜਾਵੇ,
ਕੋਈ ਵੀ ਛੱਡ ਕੇ ਤੁਰ ਜੇ,
ਪਰ ਨੂਰਕਮਲ ਤੇਰਾ ਰੱਬ ਨਾ ਜਾਵੇ।
ਨੂਰਕਮਲ....
ਉਲਝੀ ਹੋਈ ਕੋਈ ਗੱਲ ਸੁਲਝਾ ਕੇ ਅੱਜ ਸੌਂਦੇ ਆਂ।
ਚੱਲ ਆਜਾ ਅੱਜ ਆਪਾਂ ਇਕੱਠੇ ਬਹਿ ਕੇ ਕਿਤੇ ਰੋਂਦੇ ਆਂ।

✍🏻
ਆਪਣੇ ਦਿਲ ਦੀਆ ਗੱਲਾਂ
ਕਿਸੇ ਦਿਲ ਵਾਲੇ ਨਾਲ ਖੋਲਾਂਗੇ
ਜਿਹੜਾ ਸਮਝ ਸਕੇ ਜੱਜਬਾਤਾਂ ਨੂੰ
ਕੋਈ ਹਾਣੀ ਐਸਾ ਟੋਹਲਾਗੇਂ
ਰੂਹਾ ਵਾਲੀਆ ਗੱਲਾਂ
ਕੋਈ ਵਿਰਲਾ ਹੀ ਪੱਲੇ ਪਾ ਸਕਦਾ
ਆਪਣੇ ਹਾਣੀ ਲੇਖੇ ਜਿੰਦਜਾਨ
ਕੋਈ ਟਾਵਾਂ-ਟਾਵਾਂ ਹੀ ਲਾ ਸਕਦਾ।

ਅਰਸ਼ ਬਾਲੀ
ਸਿਫ਼ਤ ਭਾਵੇਂ ਜਿੰਨੀ ਮਰਜ਼ੀ ਕਰੋਂ ਪਰ ਕਿਸੇ ਦੀ ਬੇਇੱਜ਼ਤੀ ਕਦੇ ਨਾ ਕਰੋਂ। ਮੌਕਾ ਮਿਲਣ ਤੇ ਹਰ ਕੋਈ ਵਿਆਜ਼ ਸਮੇਤ ਮੋੜਦਾ ਹੈ।
ਸੱਟ ਦਿਲ ਉੱਤੇ ਐਸੀ ਲੱਗੀ
ਜਿਸਮ ਤੇ ਜਖ਼ਮ ਕੋਈ ਨਾ।
ਤੇਰੇ ਪਿਆਰ ਦੀ ਐਸੀ ਤੋੜ ਲੱਗੀ
ਸਾਰੀ ਰਾਤ ਅੱਖ ਸੋਈ ਨਾ।
ਤੇਰੇ ਇਸ਼ਕ ਦਾ ਐਸਾ ਰੋਗ ਲੱਗਿਆ
ਦੁਨੀਆਂ ਤੇ ਇਲਾਜ਼ ਕੋਈ ਨਾ।
ਤੇਰੇ ਇਸ਼ਕ ਨੇ ਅਵਤਾਰ ਐਸਾ ਡੰਗਿਆ
ਦੁਨੀਆਂ ਤੇ ਦਵਾ ਕੋਈ ਨਾ।
ਮੋਮ ਦਾ ਪਿਘਲਣਾ ਮੋਮਬੱਤੀ ਦੀ ਕਿਸਮਤ
ਪੱਥਰ ਦਾ ਟੁੱਟਣਾ ਪਹਾੜਾਂ ਦੀ ਕਿਸਮਤ
ਮੀਂਹ ਦਾ ਵਰਨਾ ਬੱਦਲਾਂ ਦੀ ਕਿਸਮਤ
ਪਰ ਬੰਦੇ ਦੀ ਕਿਸਮਤ ਵਿੱਚ ਕੀ?
ਸਾਹਾਂ ਦਾ ਘੱਟਣਾ
ਸੁਪਨਿਆਂ ਦਾ ਟੁੱਟਣਾ
ਆਪਣਿਆਂ ਦਾ ਛੁੱਟਣਾ
ਬਹਾਰਾਂ ਦਾ ਲੁੱਟਣਾ
ਕੀ ਸਿਰਫ ਇਹ ਹੀ
ਜਾਂ ਕੁੱਝ ਹੋਰ ਵੀ।

✍🏻💫
#ਮਨੀਸ਼ਾ
ਦੇਖ ਕੇ ਹਾਲਾਤਾਂ ਨੂੰ ਜਦੋਂ ਹੱਸਦੇ ਨੇ ਗੈਰ
ਉਦੋਂ ਯਾਦ ਆਵੇ ਆਪਣੇਆਂ ਦੀ ਮੰਗੀ ਹੋਈ ਖੈਰ

✍🏻
ਰੋਜ ਬੰਦੇ ਮਿਲਦੇ ਨੇ
ਪਰ ਇਨਸਾਨ ਨੀ ਮਿਲਦੇ
ਹਮੇਸ਼ਾ ਇਕ ਗੱਲ ਯਾਦ ਰੱਖੋ
ਖੁਸ਼ੀ ਖੁਦ ਵਿੱਚੋ ਲੱਭੋ ਕਿਸੇ ਹੋਰ ਦਾ ਬੂਹਾ ਖੜਕਾਓਗੇ ਤਾਂ ਦੁੱਖ ਹੀ ਮਿਲੇਗਾ ਖੁਸ਼ੀ ਨਹੀਂ
ਆਪਣਿਆਂ ਤੋਂ ਵਕਤ ਮੰਗਣ ਦੀ ਲੋੜ ਨਹੀਂ ਹੁੰਦੀ,
ਆਪਣੇ ਤਾਂ ਆਪਣਿਆਂ ਲਈ ਵਕਤ ਕੱਢਣਾ ਜਾਣਦੇ ਨੇ,


ਰੂਹਦੀਪ ਗੁਰੀ
ਸਭ ਕੁੱਝ ਹੀ ਹੈ ਮੇਰੇ ਪੱਲੇ,
ਦੇ ਕੇ ਆਪਣਾ ਸਭ ਕੁੱਝ ਉਹਨੂੰ ,
ਕੋਣ ਕਹਿੰਦਾ ਹੈ ਖਾਲੀ ਹੱਥ ਹਾਂ ਮੈਂ,
ਬਾਜ਼ੀ ਹਾਰਨਾ ਵੀ ਇੱਕ ਜਿੱਤ ਹੁੰਦੀ ਹੈ,


ਰੂਹਦੀਪ ਗੁਰੀ
2024/11/19 22:13:19
Back to Top
HTML Embed Code: