Telegram Web Link
ਗੱਲਾਂ ਤਾਂ ਸਾਰੀਆਂ ਰੱਬ ਨਾਲ ਜੁੜੀਆਂ ਨੇ
ਕੋਈ ਸ਼ਿਕਵੇ ਕਰਦਾ ਕੋਈ ਸ਼ੁਕਰਾਨੇ 🌺❣️
ਜਿੰਦਗੀ ਨੇ ਇੱਕ ਗੱਲ ਤਾਂ ਸਿੱਖਾ ਦਿੱਤੀ ਕਿ 🙂
ਅਸੀ ਕਿਸੇ ਲਈ ਹਮੇਸ਼ਾ ਖਾਸ ਨਹੀ ਰਹਿ ਸਕਦੇ
ਪਿਆਰ ਕਿਸੇ ਅਜਨਬੀ ਨਾਲ ਵੀ ਹੋ ਜਾਂਦਾ, 😊
ਪਰ ਨਫ਼ਰਤ ਹਮੇਸ਼ਾ ਜਾਨ ਪਹਿਚਾਣ ਵਾਲੇ ਨਾਲ ਹੀ ਹੁੰਦੀ ਏ
ਅਮੀਰਾਂ ਨਾਲ ਘੱਟ ਤੇ ਜ਼ਮੀਰਾਂ ਨਾਲ ਵੱਧ ਬਣਦੀ ਐ ਸਾਡੀ ਸੱਜਣਾ🙏
ਕਿੱਥੇ ਜਖ਼ਮ ਖੋਲ ਬੈਠੈਂ ਪਾਗ਼ਲ ਬੰਦਿਆ,
ਇਹ ਲੂਣ ਨਾਲ ਲੱਦਿਆ ਜ਼ਮਾਨਾ ਏ।
~Copy
ਬੜੀ ਤੇਜ਼ ਨਿੱਕਲੀ ਤੂੰ ਮੈਨੂੰ ਦੱਸਿਆ ਐ ਲੋਕਾਂ,
ਮੈਨੂੰ ਕਰ ਕੇ ਪਰਾਇਆ ਨੀ ਤੂੰ ਕਰ ਲਿਆ ਰੋਕਾ,
ਭੁੱਲ ਗਈ ਤੂੰ ਪਿਆਰ ਵਿਚ ਵਾਅਦੇ ਕੀਤੇ ਜਿਹੜੇ,
ਅੱਜ ਫੇਰ ਰਾਂਝੇ ਦੀ ਹੀਰ ਨੂੰ ਵਿਆਹ ਕੇ ਲੈ ਗਏ ਖੇੜੇ,
ਲਿਖ਼ਤ_ਗਗਨਦੀਪ ਵਿਰਦੀ
Soulmate addicted ✍️✍️
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ..ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ
ਸਾਂਝੇਦਾਰੀ ਕਰਨੀ ਹੈ ਤਾਂ ਕਿਸੇ ਦੇ ਦਰਦ ਦੀ ਕਰੋ ਜਨਾਬ ਕਿਉਂਕਿ ਖੁਸ਼ੀਆਂ ਦੇ ਤਾਂ ਦਾਵੇਦਾਰ ਬਹੁਤ ਹੁੰਦੇ ਨੇ
ਲਿਖਤ ~ ਖ਼ੁਦ ਮੁਖ਼ਤਿਆਰ❤️
ਕੋਈ ਤੁਹਾਡੇ ਕੋਲੋਂ ਮੁਹੱਬਤ ਲੈਣ ਆਏ
ਤਾਂ ਉਸਨੂੰ ਮੁਹੱਬਤ ਦੇਣਾ,
ਮੁਹੱਬਤ ਸਿਖਾਉਣ ਨਾ ਲੱਗ ਜਾਣਾ।
ਤੇਰੇ ਲਈ ਉਸੇ ਤਰਾਂ ਦੇ ਹਾਂ,
ਜਿਸ ਤਰਾਂ ਦਾ ਅੱਗੋਂ ਤੂੰ ਏ।😊
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ.....
ਜਪਾਨ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਵਿਆਹ ਦੇ 17 ਸਾਲਾਂ ਬਾਅਦ ਉਹ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਮਰਦ ਰੱਬ ਦਾ ਸਭ ਤੋਂ ਖ਼ੂਬਸੂਰਤ ਪ੍ਰਾਣੀ ਹੈ । ਉਹ ਆਪਣੀ ਜਵਾਨੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਲਈ ਕੁਰਬਾਨ ਕਰਦਾ ਹੈ । ਇਹ ਉਹ ਹਸਤੀ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁੰਦਰ ਅਤੇ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਜੇ ਉਹ ਆਪਣੇ ਬੱਚਿਆਂ ਨੂੰ ਝਿੜਕਦਾ ਵੀ ਹੈ ਤਾਂ ਉਹਨਾ ਦੇ ਉੱਜਵਲ ਭਵਿਖ ਲਈ । ਮਰਦ ਉਹ ਮਿਹਨਤ ਦਾ ਮੁਜੱਸਮਾ ਹੈ ਜੋ ਸਵੇਰ ਤੋਂ ਸ਼ਾਮ ਤੱਕ ਅਣਥੱਕ ਮਿਹਨਤ ਕਰਦਾ ਹੈ, ਉਹ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਦਾ ਹੈ, ਉਹ ਕਦੇ ਪਤਨੀ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਹ ਉਸਦੀ ਕਿੰਨੀ ਚਿੰਤਾ ਕਰਦਾ ਹੈ ਪਰ ਇਸ ਦੇ ਬਦਲੇ ਔਰਤ ਹਰ ਗੱਲ ਸੁਣਾ ਕੇ ਦੱਸ ਦਿੰਦੀ ਹੈ ।ਇਸ ਕੁਰਬਾਨੀ ਦੇ ਬਦਲੇ ਉਸਨੂੰ ਹਮੇਸ਼ਾਂ ਨਲਾਇਕ ਤੇ ਆਲ਼ਸੀ ਸਮਝਿਆ ਜਾਂਦਾ ਹੈ । ਜੇਕਰ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਵੀ ਉਸ ਨੂੰ ਸਵਾਲ ਕੀਤਾ ਜਾਂਦਾ ਹੈ, ਜੇ ਉਹ ਘਰੇ ਰਹਿੰਦਾ ਹੈ ਤਾਂ ਵੀ ਉਸਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜੇ ਉਹ ਆਪਣੇ ਲਈ ਕੁਝ ਖਰੀਦਦਾ ਹੈ ਤਾਂ ਉਹ ਖ਼ਰਚੀਲਾ ਅਖਵਾਉਂਦਾ ਹੈ ਤੇ ਜੇ ਉਹ ਕੁਛ ਨਹੀਂ ਖਰੀਦਦਾ ਤਾਂ ਉਹ ਕੰਜੂਸ ਕਹਾਉਂਦਾ ਹੈ । ਐਨਾ ਕੁਛ ਕਰਨ ਅਤੇ ਐਨਾ ਕੁਝ ਕਹਾਉਣ ਦੇ ਬਾਵਜੂਦ ਵੀ ਮਰਦ ਦੁਨੀਆ ਦੀ ਅਜਿਹੀ ਹਸਤੀ ਹੈ ਜੋ ਆਪਣੇ ਬੱਚਿਆਂ ਨੂੰ ਹਰ ਪੱਖੋਂ ਆਪਣੇ ਨਾਲੋਂ ਬਿਹਤਰ ਦੇਖਣਾ ਚਾਹੁੰਦਾ ਹੈ । ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਕਾਮਯਾਬ ਦੇਖਣਾ ਚਾਹੁੰਦਾ ਹੈ । ਮਰਦ ਹਮੇਸ਼ਾਂ ਆਪਣੇ ਨਾਲ਼ੋਂ ਆਪਣੀ ਪਤਨੀ ਨੂੰ ਖੁਬਸੂਰਤ ਦੇਖਣਾ ਚਾਹੁੰਦਾ ਹੈ । ਮਰਦ ਉਹ ਹਸਤੀ ਹੈ ਜੋ ਆਪਣੇ ਬੱਚਿਆ ਦੀ ਭਲਾਈ ਲਈ ਹਮੇਸ਼ਾਂ ਰੱਬ ਅੱਗੇ ਪ੍ਰਾਰਥਨਾ ਕਰਦਾ ਹੈ । ਮਰਦ ਉਹ ਹੁੰਦਾ ਹੈ ਜੋ ਆਪਣੇ ਬੱਚਿਆਂ ਦੁਆਰਾ ਦਿੱਤੀਆਂ ਗਈਆਂ ਤਕਲੀਫ਼ਾਂ ਨੂੰ ਬਰਦਾਸ਼ਤ ਕਰਦਾ ਹੈ ।ਇਹ ਉਹ ਹਸਤੀ ਹੈ ਜੋ ਆਪਣੀ ਸਭ ਤੋਂ ਵਧੀਆ ਦੌਲਤ ਬਲਕਿ ਜੋ ਕੁਝ ਉਸ ਕੋਲ ਹੈ , ਉਹ ਆਪਣੇ ਬੱਚਿਆਂ ਨੂੰ ਸੌਂਪ ਦਿੰਦਾ ਹੈ ।
ਜੇਕਰ ਮਾਂ 9 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ ਤਾਂ ਬਾਪ ਸਾਰੀ ਉਮਰ ਆਪਣੇ ਬੱਚਿਆਂ ਦੇ ਭਵਿੱਖ ਦੀ ਫ਼ਿਕਰ ਵਿੱਚ ਬਿਤਾਉਂਦਾ ਹੈ...!
ਰਾਤ ਗੁਜ਼ਰ ਗਈ....
ਗੁਜ਼ਰਨਾ ਨਿਯਮ ਹੈਂ ਕੌਣ ਠਹਿਰਦਾ ਸਦੀਆਂ ਤੀਕ ,ਮੁਸ਼ਕਿਲ ਹੈ ਕਿੱਲੇ ਨਾਲ ਬੰਨ੍ਹ ਹੋਣਾ ਖਾਮੋਸ਼ ਚੁੱਪ ਚਾਪ ਵਕਤ ਦੇ ਗੁਜ਼ਰਨ ਦਾ ਇੰਤਜ਼ਾਰ ਕਰਨਾ...ਕਿਉਂਕਿ ਗੁਜ਼ਰਨਾ ਨਿਯਮ ਹੈ।
ਇਕੋ ਜਿਹਾ ਨਹੀ ਰਹਿੰਦਾ ਸਮਾਂ, ਪੱਤਝੜ ਮਗਰੋਂ ਬਸੰਤ ਲਾਜ਼ਮੀ ਹੈ। ਸਬਰ ਕਰ ਫਲ ਦੇ ਪੱਕਣ ਦਾ,ਇੰਤਜ਼ਾਰ ਕਰ ਉਸ ਮਿਠਾਸ ਦਾ ਜਿਹੜੀ ਤੇਰੀ ਜੀਭ ਦਾ ਵਜਨ ਤੇਰੇ ਕਿਰਦਾਰ ਨਾਲੋ ਉੱਚਾ ਚੁਕੇਗੀ.....
✍️ suNilL RaNa
ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 🌱... 
ਕੀ ਚੀਜ ਹੈ ਜਿੰਦਗੀ ਵੀ ਵੈਸੇ
ਟੈਨਸ਼ਨ ਭਵਿੱਖ ਦੀ ਤੇ ਭਰੋਸਾ ਪਲ ਦਾ ਵੀ ਨਹੀ 🙂
ਅੱਜ ਦਾ ਵਿਚਾਰ
°°°°°°°°°°°°°°°°°°°°°°°°°°
ਜ਼ਿੰਦਗੀ ਦੀ ਖੇਡ ਵੀ ਸਮੁੰਦਰੀ ਖੇਡ ਹੈ। ਕੋਈ ਇਸ ਵਿੱਚੋਂ ਮੋਤੀ ਲੱਭ ਲਿਆਉਂਦਾ, ਕੋਈ ਮੱਛੀਆਂ ਤੇ ਕੋਈ ਪੈਰ ਗਿੱਲੇ ਕਰਕੇ ਹੀ ਖੁਸ਼ ਹੋ ਜਾਂਦਾ ਹੈ।
✍️✍️TODAY’s THOUGHT✍️✍️
°°°°°°°°°°°°°°°°°°°°°°°°°°°°°°°°°°°
The game of life is also a sea game. Some find pearls in it, some fish and some get happy just by getting their feet wet.
ਇਨਸਾਨ ਹਰ ਘਰ ਵਿੱਚ ਪੈਦਾ ਹੁੰਦਾ ਸੱਜਣਾ ਪਰ ਇਨਸਾਨੀਅਤ ਹਰ ਇਨਸਾਨ ਵਿੱਚ ਨਹੀਂ ਹੁੰਦੀ
ਸਬਰ ਦੇ ਯੁੱਧ ਵਿੱਚ ✊🏻
ਚੁੱਪਾਂ ਹਥਿਆਰ ਨੇ 😶🔪
ਚੁੱਪ ਦਾ ਮਤਲਬ ਲਿਹਾਜ਼ ਵੀ ਹੁੰਦੀ ਏ ਸੱਜਣਾ ਪਰ ਕੁਝ ਲੋਕ ਉਸਨੂੰ ਕਮਜੋਰੀ ਸਮਝ ਲੈਂਦੇ ਨੇ
2024/09/30 14:38:06
Back to Top
HTML Embed Code: